Mannat TV Punjabi USA

Post

 ਕਰਮਨ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਐਲਾਨਿਆ

November 18, 2025 admin
 ਕਰਮਨ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਐਲਾਨਿਆ

ਕਰਮਨ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਐਲਾਨਿਆ

ਫਰਿਜ਼ਨੋ, ਕੈਲੇਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ਸਿਟੀ ਹਾਲ ਵਿੱਚ ਕੌਂਸਲ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਹੋਈ।  ਜਿਸ ਵਿੱਚ ਸਥਾਨਕ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਸਮੂੰਹ ਭਾਈਚਾਰੇ ਦੇ ਸਹਿਯੋਗ ਨਾਲ ਸਿਟੀ ਕੌਸ਼ਲ ਕਰਮਨ ਵੱਲੋਂ ਨਵੰਬਰ ਮਹੀਨੇ ਨੂੰ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਮੰਨਦੇ ਹੋਏ “ਸਿੱਖ ਹੈਰੀਟੇਜ਼ ਮਹੀਨਾ” ਮਨਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ।  ਇਸ ਸਨਮਾਨ ਨੂੰ ਸਿਟੀ ਕੌਂਸਲ ਤੋਂ ਗੁਲਬਿੰਦਰ ਗੈਰੀ ਢੇਸੀ, ਸਤਬੀਰ ਹੀਰ, ਮੇਜਰ ਸਿੰਘ, ਹਰਮੀਨ ਕੌਰ ਗਰੇਵਾਲ ਅਤੇ ਨਿਰਮਲ ਸਿੱਧੂ ਆਦਿਕ ਨੇ ਪ੍ਰਾਪਤ ਕੀਤਾ। ਜਿਸ ਸੰਬੰਧੀ ਸਮੁੱਚੇ ਸਥਾਨਕ ਸਿੱਖ ਭਾਈਚਾਰੇ ਵੱਲੋਂ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਗਿਆ।

The post  ਕਰਮਨ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਐਲਾਨਿਆ appeared first on Sanjhi Soch Worldwide Newspaper.

Share
XLinkedInWhatsAppTelegramPinterestReddit

Interactive form removed in AMP view.

Interactive form removed in AMP view.

View full desktop version