Mannat TV Punjabi USA

Post

ਜੀ.ਐਚ.ਜੀ. ਅਕੈਡਮੀਂ ਦਾ ਸਲਾਨਾ ਕੈਂਪ 6 ਤੋਂ 16 ਜੁਲਾਈ ਤੱਕ ਚੱਲੇਗਾ

May 9, 2026 admin
ਜੀ.ਐਚ.ਜੀ. ਅਕੈਡਮੀਂ ਦਾ ਸਲਾਨਾ ਕੈਂਪ 6 ਤੋਂ 16 ਜੁਲਾਈ ਤੱਕ ਚੱਲੇਗਾ
“18 ਜੁਲਾਈ ਨੂੰ ਅੰਤਰਰਾਸ਼ਟਰੀ ਯੁਵਕ ਮੇਲਾ ਹੋਵੇਗਾ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):
ਜੀ. ਐਚ. ਜੀ. ਅਕੈਡਮੀਂ ਦੇ ਪ੍ਰਬੰਧਕੀ ਬੋਰਡ ਅਤੇ ਕੋਚਾਂ ਦੀ ਅਹਿਮ ਮੀਟਿੰਗ ਵਿਖੇ ਹੋਈ। ਜਿਸ ਵਿੱਚ ਅਕੈਡਮੀਂ ਵੱਲੋਂ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਲਵਾਂ ਸਲਾਨਾ ਗਿੱਧਾ, ਭੰਗੜਾ ਅਤੇ ਸੰਗੀਤ ਆਦਿਕ ਪੰਜਾਬੀ ਸੱਭਿਆਚਾਰਕ ਸਿੱਖਲਾਈ ਕੈਂਪ 6 ਜੁਲਾਈ ਤੋਂ 16 ਜੁਲਾਈ ਤੱਕ “ਹੌਲੈਂਡ ਪਾਰਕ ਫਰਿਜ਼ਨੋ” ਵਿਖੇ ਲਾਇਆ ਜਾਵੇਗਾ। ਜਿਸ ਦਾ ਪਤਾ: 3855 N. Bryan Ave., Fresno, CA ਹੈ। ਕੈਂਪ ਹਰ ਸਾਲ ਬੱਚਿਆਂ ਨੂੰ ਗਿੱਧਾ-ਭੰਗੜਾ ਸਿਖਲਾਈ ਕੈਂਪ ਬਿਲਕੁਲ ਫਰੀ ਹੁੰਦਾ ਹੈ। ਇਸ ਕੈਂਪ ਦੇ ਪ੍ਰਬੰਧਕਾਂ ਵੱਲੋਂ ਸਮੂੰਹ ਮਾਪਿਆ ਨੂੰ ਸਨਿਮਰ ਬੇਨਤੀ ਆਪਣੇ ਬੱਚਿਆ ਨੂੰ ਇਸ ਕੈਂਪ ਅਤੇ ਅਕੈਡਮੀ ਦਾ ਹਿੱਸਾ ਬਣਾਕੇ ਪੰਜਾਬ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨਾਲ ਜੋੜੋ।  ਇਸ ਕੈਂਪ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਗਿੱਧਾ-ਭੰਗੜਾ ਤੇ ਹੋਰ ਗੀਤ ਸੰਗੀਤ ਆਦਿਕ ਗਤੀਵਿਧੀਆਂ ਦੀ ਸਿੱਖਿਆ ਮਾਹਰ ਕੋਚਾਂ ਦੁਆਰਾ ਦਿੱਤੀ ਜਾਵੇਗੀ। ਕੈਂਪ ਦੌਰਾਨ ਬੱਚਿਆ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈਚਾਰਕ ਸਾਂਝ ਤੇ ਸਮਾਨਤਾ ਨਾਲ ਰਹਿਣ ਦੇ ਗੁਣ ਵੀ ਭਰੇ ਜਾਣਗੇ। ਕੈਂਪ ਦੇ ਦਾਖਲੇ ਪ੍ਰਤੀ ਜਾਣਕਾਰੀ ਆਉਣ ਵਾਲੇ ਸਮੇਂ ਦੌਰਾਨ ਜਲਦ ਦਿੱਤੀ ਜਾਵੇਗੀ। ਕੈਂਪ ਦੀ ਸਮਾਪਤੀ ਤੋਂ ਬਾਅਦ “ਅੰਤਰਰਾਸ਼ਟਰੀ ਯੁਵਕ ਮੇਲਾ” 18 ਜੁਲਾਈ ਨੂੰ Royce Hall ਵਿਖੇ ਹੋਵੇਗਾ। ਜਿਸ ਦਾ ਪਤਾ:  1839 N Echo Ave Fresno CA 93704 ਹੈ। ਪਰਮਜੀਤ ਸਿੰਘ ਧਾਲੀਵਾਲ ਅਤੇ ਉਦੈਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਜੀ. ਐਚ. ਜੀ. ਅਕੈਡਮੀ ਬਹੁਤ ਹੀ ਲੰਮੇ ਅਰਸੇ ਤੋਂ ਤੁਹਾਡੇ ਸਹਿਯੋਗ ਨਾਲ ਇੱਥੋਂ ਦੀ ਨਵੀਂ ਜੰਮੀ ਪਲੀ ਪਨੀਰੀ ਨੂੰ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ, ਵਿਰਾਸਤੀ ਜੜਾਂ ਅਤੇ ਧਰਮ ਨਾਲ ਜੋੜਨ ਲਈ ਸਾਰਾ ਸਾਲ ਸਰਗਰਮ ਰਹਿੰਦੀ ਹੈ।  ਨਸ਼ੇ ਛੱਡੋ ਕੋਹੜ ਵੱਢੋ ਸਾਡਾ ਨਾਹਰਾ ਹੈ।

The post ਜੀ.ਐਚ.ਜੀ. ਅਕੈਡਮੀਂ ਦਾ ਸਲਾਨਾ ਕੈਂਪ 6 ਤੋਂ 16 ਜੁਲਾਈ ਤੱਕ ਚੱਲੇਗਾ appeared first on Sanjhi Soch Worldwide Newspaper.

Share
XLinkedInWhatsAppTelegramPinterestReddit

Interactive form removed in AMP view.

Interactive form removed in AMP view.

View full desktop version