Mannat TV Punjabi USA

Post

ਜੀ.ਐਚ.ਜੀ. ਅਕੈਡਮੀ ਵੱਲੋਂ ਕਰਵਾਏ 16 ਵੇ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲੇ ਨੇ ਛੱਡੀਆਂ ਅਮਿੱਟ ਪੈੜਾ “ਡਾ. ਜੌਹਲ ਨੂੰ ਸਮਰਪਿਤ ਟਰਾਫੀ ਦੀ ਸ਼ੁਰੂਆਤ ਹੋਈ” 

July 28, 2026 admin
ਫਰਿਜ਼ਨੋ, ਕੈਲੀਫੋਰਨੀਆਂ
ਜੀ.ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ 16ਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਫਰਿਜ਼ਨੋ ਦੇ ਹਾਈ ਸਕੂਲ ਵਿੱਚ ਅਕੈਡਮੀਂ ਦੇ ਫਾਉਡਰ ਸਵ. ਡਾ. ਦਲਜਿੰਦਰ ਸਿੰਘ ਜੌਹਲ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ।  ਪ੍ਰੋਗਰਾਮ ਦੀ ਸ਼ੁਰੂਆਤ ਡਾ. ਜੌਹਲ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਕੀਤੀ ਗਈ। ਜਿਸ ਉਪਰੰਤ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਤੋਂ ਚੈਂਪੀਅਨਸ਼ਿਪ ਟਰਾਫੀ ਵੀ ਉਹਨਾਂ ਦੇ ਨਾਮ ਤੇ ਸ਼ੁਰੂਆਤ ਵੀ ਕੀਤੀ ਗਈ ਅਤੇ ਜੋ ਹਰ ਸਾਲ ਉਹਨਾਂ ਦੇ ਨਾਮ ਹੇਠ ਹੀ ਹੋਵੇਗੀ।
                              ਇਸ ਉਪਰੰਤ ਚੱਲਿਆ ਪੰਜਾਬੀ ਸੱਭਿਆਚਾਰ ਦਾ ਮਹਾਂ-ਕੁੰਭ, ਜਿਸ ਵਿੱਚ  ਗਿੱਧੇ ਅਤੇ ਭੰਗੜੇ  ਦੀਆਂ ਪੇਸ਼ਕਾਰੀਆਂ ਕਰਦੇ ਹੋਏ ਐਚ. ਜੀ. ਅਕੈਡਮੀਂ ਦੇ ਵੱਲੋਂ ਤਿਆਰ ਟੀਮਾਂ ਦੇ ਬੱਚਿਆਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।  ਇਸ ਸਮੇਂ ਅਕੈਡਮੀ ਦੇ ਕੈਂਪ ਦੌਰਾਨ ਪ੍ਰਬੰਧਕਾਂ ਦੱਸਣ ਅਨੁਸਾਰ ਸਿਖਲਾਈ ਪ੍ਰਾਪਤ 600 ਤੋਂ ਵਧੀਕ ਬੱਚਿਆਂ ਦੀਆਂ ਟੀਮਾਂ ਨੇ ਸਟੇਜ਼ ਤੋਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿੰਨਾਂ ਵਿੱਚ ਸਥਾਨਕ ਕੈਂਪ ਦੀਆਂ ਸਿਖਲਾਈ ਪ੍ਰਾਪਤ ਟੀਮਾਂ ਤੋਂ ਇਲਾਵਾ 10 ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਸਾਮਲ ਸਨ। ਸਮੂੰਹ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਅਕੈਡਮੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
                        ਇਸ ਸਮੇਂ ਅੰਤਰਰਾਸ਼ਟਰੀ ਯੁਵਕ ਮੇਲੇ ਦੇ ਚੱਲੇ ਭੰਗੜੇ ਦੇ ਮੁਕਾਬਲੇ ਦੇ ਮਹਾਂ ਯੁੱਧ ਵਿੱਚ ਅਮਰੀਕਾ ਅਤੇ ਕਨੇਡਾਂ ਦੇ ਵੱਖ-ਵੱਖ ਸ਼ਹਿਰਾਂ ਦੀਆਂ ਟੀਮਾਂ ਨੇ ਪੂਰੇ ਜੋਸ਼ ਅਤੇ ਚੜਦੀਕਲਾ ਨਾਲ ਭੰਗੜੇ ਦੇ ਮੁਕਾਬਲੇ ਕਰਦੇ ਹੋਏ ਖੂਬ ਕਲਾ ਦਾ ਪ੍ਰਦਰਸ਼ਨ ਅਤੇ ਹਾਜ਼ਰੀਨ ਦਾ ਮਨੋਰੰਜਨ ਕੀਤਾ। ਜਿਨ੍ਹਾਂ ਵਿੱਚ “ਅਣਖੀਲੇ ਪੰਜਾਬ ਦੇ” (NJ) ਟਰੰਟੋ, ਕਨੇਡਾ ਨੇ ਪਹਿਲਾਂ ਸਥਾਨ ਪ੍ਰਾਪਤ ਕਰਦੇ ਹੋਏ ਜੇਤੂ ਟਰਾਫੀ ਆਪਣੇ ਨਾਂ ਕੀਤੀ।  ਜਦ ਕਿ ਦੂਜਾ ਸਥਾਨ “ਪੁੱਤ ਸਰਦਾਰਾਂ ਦੇ” ਬੇ-ਏਰੀਆ, ਕੈਲੇਫੋਰਨੀਆਂ ਅਤੇ ਤੀਜਾ ਸਥਾਨ “ਸ਼ੌਕ ਜਵਾਨੀ ਦਾ” ਮਿਸੀਗਨ ਵਾਲਿਆਂ ਨੇ ਪ੍ਰਾਪਤ ਕੀਤਾ।
                   ਇਹ ਅੰਤਰ-ਰਾਸ਼ਟਰੀ ਪੱਧਰ ਦੀਆਂ ਟੀਮਾਂ ਦੇ ਮੁਕਾਬਲੇ ਬੜੇ ਦਿਲਚਸਪ ਸਨ।ਸਭ ਟੀਮਾਂ ਨੇ ਆਪਣੀ ਪੂਰੀ ਤਿਆਰੀ ਨਾਲ  ਪੇਸ਼ਕਾਰੀ ਕੀਤੀ। ਆਪਸੀ ਮੁਕਾਬਲੇ ਵਿੱਚ ਕੁਝ ਨੰਬਰਾਂ ਦੇ ਹਿਸਾਬ ਨਾਲ ਹੀ ਇੱਕ-ਦੂਜੇ ਤੋਂ ਫ਼ਰਕ ਨਾਲ ਰਹੇ। ਟੀਮਾਂ ਲਈ ਇਨਾਮ ਵੱਖ-ਵੱਖ ਸਪਾਂਸਰਾਂ ਵੱਲੋਂ ਦਿੱਤੇ ਗਏ।
                         ਹੁਣ ਸਾਰਾ ਸਾਲ ਆਪਣੇ ਸਟੂਡੀੳ ਵਿੱਚ ਭੰਗੜਾ ਸਿਖਲਾਈ ਦੇਣ ਵਾਲੀ ਜੀ. ਐਚ. ਜੀ. ਅਕੈਡਮੀ ਦੇ ਸਿੱਖਿਆਰਥੀਆਂ ਦੀ ਟੀਮ ਨੇ ਵੀ ਹਮੇਸ਼ਾ ਵਾਂਗ ਬਾ-ਕਮਾਲ ਪੇਸ਼ਕਾਰੀ ਕੀਤੀ। ਜਿਸ ਵਿੱਚ ਭੰਗੜੇ ਤੋਂ ਇਲਾਵਾ ਬਾਬਿਆਂ ਦਾ “ਮਲਵਈ ਗਿੱਧਾ” ਅਤੇ “ਮਾਂਵਾਂ ਦਾ ਗਿੱਧਾ” ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦੇ ਹੋਏ ਰੂਬ ਰੰਗ ਬੰਨੇ। ਇਸੇ ਤਰਾਂ ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦਿੱਤੇ ਗਏ।
                     ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਮੁੱਖ ਭੂਮਿਕਾ ਬੀਬੀ ਆਸ਼ਾ ਸ਼ਰਮਾਂ ਨੇ ਹਮੇਸ਼ਾ ਵਾਂਗ ਬਾਖੂਬੀ ਨਿਭਾਈ। ਜਦ ਕਿ ਉਨ੍ਹਾਂ ਦਾ ਸਾਥ ਅਕੈਡਮੀਂ ਦੇ ਸਰਗਰਮ ਨੌਜਵਾਨ ਆਗੂ ਗੁਰਦੀਪ ਸ਼ੇਰਗਿੱਲ ਅਤੇ ਜਸਪ੍ਰੀਤ ਸਿੱਘ ਸਿੱਧੂ ਨੇ ਦਿੱਤਾ। ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜਨ ਵਿੱਚ ਸਭ ਪ੍ਰਬੰਧਕ ਵਧਾਈ ਦੇ ਪਾਤਰ ਹਨ। ਜਿਸ  ਤੋਂ ਸਭ ਹਾਜ਼ਰੀਨ ਬਹੁਤ ਖੁਸ਼ ਸਨ। ਅੱਜ ਦੇ ਸਮੇਂ ਅੰਦਰ ਬੱਚਿਆਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕੱਢ ਵੀਡੀੳ ਗੇਮ ਵਰਗੀ ਆਦਤ ਤੋਂ ਦੂਰ ਕਰਨਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਅਤੇ ਧਰਮ ਨਾਲ ਜੋੜਨ ਦਾ ਇਹ ਇਕ ਪ੍ਰਬੰਧਕਾ ਦਾ ਬਹੁਤ ਵੱਡਾ ਉਪਰਾਲਾ ਹੈ। ਅੱਜ ਇਹ ਲੋੜ ਵੀ ਹੈ ਕਿ ਬੱਚੇ ਘਰ ਦੀ ਚਾਰ ਦੀਵਾਰੀ ਅੰਦਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਬਾਹਰ ਬੱਚਿਆਂ ਵਿੱਚ ਲਿਆਉਣਾ ਅਤੇ ਆਪਣੇ ਸੱਭਿਆਚਾਰ ਨਾਲ ਜੋੜਨਾ, ਜਿੱਥੇ ਉਨ੍ਹਾਂ ਦੀ ਮਾਨਸਿਕਤਾ ਨੂੰ ਕਾਇਮ ਰੱਖਦਾ ਹੈ। ਉੱਥੇ ਉਨ੍ਹਾਂ ਵਿੱਚ ਤੰਦਰੁਸਤੀ ਅਤੇ ਸਵੈ-ਵਿਸ਼ਵਾਸ ਵੀ ਪੈਦਾ ਹੁੰਦਾ ਹੈ।  ਅੰਤ ਪ੍ਰਬੰਧਕਾਂ ਵੱਲੋਂ ਸਮੂੰਹ ਸਹਿਯੋਗੀਆਂ ਸਨਮਾਨ ਅਤੇ ਹਾਜ਼ਰੀਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
                      ਅਜਿਹੇ ਪ੍ਰੋਗਰਾਮ ਹੀ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਆਉਣ ਵਾਲੀਆ ਪੀੜੀਆਂ ਤੱਕ ਚੱਲਦੇ ਰੱਖਣ ਵਿੱਚ ਬਹੁਤ ਸਹਾਇਕ ਹੋਣਗੇ। ਵੀਡੀਓ ਸੇਵਾਵਾਂ ਸਿੰਘ ਪ੍ਰੋਡਕਸ਼ਨ ਵੱਲੋਂ ਸਰੋਤਿਆਂ ਅਤੇ ਸਟੇਜ ਵਿਚਕਾਰ ਰਹਿੰਦੇ ਹੋਏ ਨਿਭਾਈਆਂ ਗਈਆਂ।  ਇਸ ਸਮੁੱਚੇ ਕਾਰਜ ਲਈ ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆ ਯੂ.ਐਸ.ਏ.” ਵੱਲੋਂ ਪਰਮਜੀਤ ਸਿੰਘ ਧਾਲੀਵਾਲ, ਉਦੈਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਸ਼ੇਰਗਿੱਲ, ਸਮੂੰਹ ਟੀਮ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿੰਦੇ ਹਾਂ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਹੋਇਆ ਇਹ ਅੰਤਰ-ਰਾਸ਼ਟਰੀ ਯੁਵਕ ਮੇਲਾ ਅਗਲੇ ਸਾਲ ਦਾ ਵਾਅਦਾ ਕਰਦੇ ਹੋਏ ਯਾਦਗਾਰੀ ਹੋ ਨਿਬੜਿਆ।

The post ਜੀ.ਐਚ.ਜੀ. ਅਕੈਡਮੀ ਵੱਲੋਂ ਕਰਵਾਏ 16 ਵੇ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲੇ ਨੇ ਛੱਡੀਆਂ ਅਮਿੱਟ ਪੈੜਾ “ਡਾ. ਜੌਹਲ ਨੂੰ ਸਮਰਪਿਤ ਟਰਾਫੀ ਦੀ ਸ਼ੁਰੂਆਤ ਹੋਈ”  appeared first on Sanjhi Soch Worldwide Newspaper.

Share
XLinkedInWhatsAppTelegramPinterestReddit

Interactive form removed in AMP view.

Interactive form removed in AMP view.

View full desktop version