Punjabi News
ਬਾਬਾ ਲੱਖੀ ਸ਼ਾਹ ਜੀ ਵਣਜਾਰਾ ਅਤੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼ ਕੀਰਤਨ ਦਰਬਾਰ
ਬਾਬਾ ਲੱਖੀ ਸ਼ਾਹ ਜੀ ਵਣਜਾਰਾ ਅਤੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼ ਕੀਰਤਨ ਦਰਬਾਰ
ਫਰਿਜ਼ਨੋ, ਕੈਲੀਫੋਰਨੀਆ
ਬਾਬਾ ਲੱਖੀ ਸ਼ਾਹ ਜੀ ਵਣਜਾਰਾ ਅਤੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਬਾਣੀ ਕਥਾ ਅਤੇ ਕੀਰਤਨ ਦਰਬਾਰ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ, ਕੈਲੇਫੋਰਨੀਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਗੁਰਬਾਣੀ ਦੇ ਚੱਲ ਰਹੇ ਪ੍ਰਵਾਹ ਦਾ ਅਨੰਦ ਮਾਣਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸਮਾਗਮ ਵਿੱਚ ਬਹੁਤ ਸਾਰੇ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਜਿਨ੍ਹਾਂ ਵਿੱਚ ਭਾਈ ਉਂਕਾਰ ਸਿੰਘ ਜੀ (ਊਨਾ ਸਾਹਿਬ ਵਾਲੇ), ਭਾਈ ਸੁਰਜੀਤ ਸਿੰਘ ਜੀ, ਗਗਨਦੀਪ ਸਿੰਘ ਹਿਸਟੋਰੀਅਨ ਤੋਂ ਇਲਾਵਾ ਹੋਰ ਅਨੇਕਾਂ ਪ੍ਰਸਿੱਧ ਰਾਗੀ ਜਥਿਆਂ ਨੇ ਵੀ ਆਪਣੀ ਹਾਜ਼ਰੀ ਭਰੀ ਅਤੇ ਗੁਰੂ ਜਸ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਇੰਨਾਂ ਚੱਲ ਰਹੇ ਤਿੰਨ ਦਿਨਾਂ ਸਮਾਗਮ ਦੇ ਆਖਰੀ ਦਿਨ ਗੁਰੂਘਰ ਦੀ ਪ੍ਰਬੰਧਕ ਕਮੇਟੀ ਨੇ ਸਮੂੰਹ ਰਾਗੀ ਜੱਥਿਆਂ, ਕਥਾਵਾਚਕਾਂ, ਸੇਵਾਦਾਰਾਂ ਅਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇੰਨਾਂ ਸਮਾਗਮਾਂ ਅਤੇ ਚੱਲ ਰਹੇ ਗੁਰਬਾਣੀ ਦੇ ਪ੍ਰਸਾਰਣ ਦੀ ਸੇਵਾ ਭਾਈ ਬਲਵਿੰਦਰ ਸਿੰਘ “ਸਿੰਘ ਪ੍ਰੋਡਕਸਨ” ਵਾਲਿਆਂ ਨੇ ਨਿਭਾਈ। ਇਸੇ ਦੌਰਾਨ ਤਿੰਨੋਂ ਦਿਨ ਗੁਰੂ ਦੇ ਲੰਗਰ ਅਤੁੱਟ ਵਰਤੇ।
The post ਬਾਬਾ ਲੱਖੀ ਸ਼ਾਹ ਜੀ ਵਣਜਾਰਾ ਅਤੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼ ਕੀਰਤਨ ਦਰਬਾਰ appeared first on Sanjhi Soch Worldwide Newspaper.
