Mannat TV Punjabi USA

Post

ਬੇਕਰਸਫੀਲਡ ਟਰੈਵਲ ਪਲਾਜ਼ਾ ਦੇ ਸਾਫਟ ਓਪਨਿੰਗ ਸਮਾਗਮ ਵਿੱਚ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ

September 16, 2026 admin

ਬੇਕਰਸਫੀਲਡ ਟਰੈਵਲ ਪਲਾਜ਼ਾ ਦੇ ਸਾਫਟ ਓਪਨਿੰਗ ਸਮਾਗਮ ਵਿੱਚ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ

ਬੇਕਰਸਫੀਲਡ, ਕੈਲੀਫੋਰਨੀਆ: 5 ਸਤੰਬਰ ਨੂੰ 2201 Taft Hwy ਵਿਖੇ ਬਣ ਰਹੇ Bakersfield Travel Plaza ਦੇ ਸਾਫਟ ਓਪਨਿੰਗ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਰਸ-ਭਿੰਨੇ ਕੀਰਤਨ ਤੋ ਬਾਅਦ ਅਰਦਾਸ ਹੋਈ ਅਤੇ ਸੰਗਤ ਨੇ ਇਸ ਪਲਾਜੇ ਲਈ ਸ਼ੁਭ ਕਾਮਨਾਵਾ ਦਿੱਤੀਆਂ ।

ਇਸ ਮੌਕੇ ਵੱਡੀ ਗਿਣਤੀ ਵਿੱਚ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਖਾਸ ਤੌਰ ਤੇ ਬੇਕਰਸਫੀਲਡ ਦੇ ਮੇਅਰ Karen Goh, ਅਤੇ ਵਾਈਸ ਮੇਅਰ ਮਨਪ੍ਰੀਤ ਕੌਰ ਨੇ , ਬੇਕਰਸਫੀਲਡ ਪਲਾਜ਼ਾ ਦੇ ਮਾਲਕ ਰਵੀ ਗਰੇਵਾਲ, ਅਤੇ ਗਰੇਵਾਲ ਬਰਦਰਜ ਨੂੰ ਵਧਾਈ ਦਿੱਤੀ ।
ਹਰਿੰਦਰ ਸਿੰਘ, ਜੋ ਇਸ ਸਥਾਨ ਦੀ ਮੈਨੇਜਮੈਂਟ ਸੰਭਾਲ ਰਹੇ ਹਨ, ਅਤੇ ਸਚਿਨ ਮਲਿਕ Refresh Travel Plaza Madera CA  ਨਾਲ ਹੋਰ ਕਈ ਪਤਵੰਤੇ ਸੱਜਣ ਪਰਿਵਾਰਾਂ ਸਮੇਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮਸ਼ਹੂਰ ਟਿੱਕ ਟੌਕ ਜੋੜੀ ਡੋਲੀ ਸਿੰਘ ਅਤੇ ਜੈਸ਼ ਵੀ ਗਰੇਵਾਲ ਭਰਾਵਾਂ ਨੂੰ ਵਧਾਈ ਦੇਣ ਪਹੁੰਚੇ।
Bakersfield Travel Plaza ਨੂੰ Highway 99 ’ਤੇ ਯਾਤਰੀਆਂ, ਟਰੱਕ ਡਰਾਈਵਰਾਂ ਅਤੇ ਪਰਿਵਾਰਾਂ ਲਈ ਇੱਕ ਨਵੇਂ ਅਤੇ ਆਧੁਨਿਕ ਟਰੈਵਲ ਡੈਸਟੀਨੇਸ਼ਨ ਵਜੋਂ ਜੋ ਕਿ 16 ਏਕੜ ਵਿੱਚ ਬਣਾਇਆ ਜਾ ਰਿਹਾ ਹੈ । ਇਸ ਮੌਕੇ Prime Asia TV ਤੋ ਜੋਤ ਰਣਜੀਤ ਕੌਰ ਵਿਸ਼ੇਸ਼ ਤੌਰ ਤੇ ਕਵਰੇਜ ਲਈ ਪਹੁੰਚੇ ।
ਸਾਫਟ ਓਪਨਿੰਗ ਦੌਰਾਨ ਇਕੱਠੇ ਹੋਏ ਭਾਈਚਾਰੇ ਨੇ ਇਸ ਨਵੇਂ ਉਪਰਾਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। Bakersfield Travel Plaza ਜਲਦ ਹੀ ਪੂਰੀ ਤਰ੍ਹਾਂ ਲੋਕਾਂ ਦੀ ਸੇਵਾ ਲਈ ਖੁੱਲ੍ਹਣ ਜਾ ਰਿਹਾ ਹੈ।

The post ਬੇਕਰਸਫੀਲਡ ਟਰੈਵਲ ਪਲਾਜ਼ਾ ਦੇ ਸਾਫਟ ਓਪਨਿੰਗ ਸਮਾਗਮ ਵਿੱਚ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ appeared first on Sanjhi Soch Worldwide Newspaper.

Share
XLinkedInWhatsAppTelegramPinterestReddit

Interactive form removed in AMP view.

Interactive form removed in AMP view.

View full desktop version