Mannat TV Punjabi USA

Post

“ਮਨੁੱਖੀ ਅਧਿਕਾਰ ਦਿਹਾੜਾ” ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ 19 ਸਤੰਬਰ ਨੂੰ ਫਰਿਜ਼ਨੋ ਵਿਖੇ ਮਨਾਇਆ ਜਾਵੇਗਾ

August 3, 2026 admin
“ਮਨੁੱਖੀ ਅਧਿਕਾਰ ਦਿਹਾੜਾ” ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ 19 ਸਤੰਬਰ ਨੂੰ ਫਰਿਜ਼ਨੋ ਵਿਖੇ ਮਨਾਇਆ ਜਾਵੇਗਾ
“ਖਾਲੜਾ ਪਾਰਕ ਵਿੱਚ ਹੋਵੇਗਾ ਯਾਦਗਾਰੀ ਸਮਾਗਮ”
(ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’ / ਕੁਲਵੰਤ ਉੱਭੀ ਧਾਲੀਆਂ)
ਫਰਿਜ਼ਨੋ, ਕੈਲੀਫੋਰਨੀਆ:
ਫਰਿਜ਼ਨੋ ਦੇ ਖਾਲੜਾ ਪਾਰਕ ਵਿਖੇ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਅਤੇ ਇੰਡੋ ਯੂ.ਐੱਸ. ਹੈਰੀਟੇਜ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਲਾਨਾ ਮਨੁੱਖੀ ਅਧਿਕਾਰ ਦਿਹਾੜਾ ਸ਼ਨੀਵਾਰ, 19 ਸਤੰਬਰ, 2026  ਨੂੰ ਸਵੇਰੇ 9:00 ਵਜੇ ਤੋਂ ਸ਼ਾਮ 6:00 ਵਜੇ ਤੱਕ ਫਰਿਜ਼ਨੋ ਦੇ ਖਾਲੜਾ ਪਾਰਕ ਵਿਖੇ ਮਨਾਇਆ ਜਾਵੇਗਾ। ਪ੍ਰੋਗਰਾਮ ਦੀ ਅਰੰਭਤਾ ਸੁਖਮਨੀ ਸਹਿਬ ਦੇ ਪਾਠ ਅਤੇ ਢਾਡੀ ਵਾਰਾਂ ਨਾਲ ਹੋਵੇਗੀ। ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ।
ਇਹ ਸਮਾਗਮ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਅਤੇ ਇੰਡੋ ਯੂ.ਐੱਸ. ਹੈਰੀਟੇਜ ਦੇ ਸਾਂਝੇ ਉਪਰਾਲੇ ਤਹਿਤ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਮਨੁੱਖੀ ਅਧਿਕਾਰਾਂ, ਸੱਚ, ਸਮਾਜਿਕ ਨਿਆਂ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਅਦੁੱਤੀ ਯੋਗਦਾਨ ਬਾਰੇ ਪ੍ਰਸਿੱਧ ਬੁੱਧੀਜੀਵੀ, ਚਿੰਤਕ, ਸਮਾਜ ਸੇਵੀ ਅਤੇ ਉੱਘੇ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ।
ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਇੱਕ ਸਾਲਾਨਾ ਇਕੱਠ ਨਹੀਂ, ਸਗੋਂ ਦੁਨੀਆਂ ਪੱਧਰ ਤੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਸੱਚ ਤੇ ਇਨਸਾਫ਼ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਸਮੂਹ ਸੰਗਤਾਂ ਅਤੇ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸਮਾਗਮ ਦੀ ਸ਼ਾਨ ਵਧਾਉਣ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਹਰਦੇਵ ਸਿੰਘ ਰਸੂਲਪੁਰ: (559) 705-7651
ਨਿਰਮਲ ਸਿੰਘ ਧਨੌਲਾ: (559) 270-9880

The post “ਮਨੁੱਖੀ ਅਧਿਕਾਰ ਦਿਹਾੜਾ” ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ 19 ਸਤੰਬਰ ਨੂੰ ਫਰਿਜ਼ਨੋ ਵਿਖੇ ਮਨਾਇਆ ਜਾਵੇਗਾ appeared first on Sanjhi Soch Worldwide Newspaper.

Share
XLinkedInWhatsAppTelegramPinterestReddit

Interactive form removed in AMP view.

Interactive form removed in AMP view.

View full desktop version