ਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਦੇ ਮੈਂਬਰ ਦੀ ਚੋਣ ਲਈ ਪੰਜਾਬੀ ਅਤੇ ਅਮੈਰੀਕਨ ਭਾਈਚਾਰੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ 

ਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਦੇ ਮੈਂਬਰ ਦੀ ਚੋਣ ਲਈ ਪੰਜਾਬੀ ਅਤੇ ਅਮੈਰੀਕਨ ਭਾਈਚਾਰੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):
ਵਿਦੇਸ਼ਾਂ ਵੱਲ ਨੂੰ ਜਿਸ ਤਰ੍ਹਾਂ ਪੰਜਾਬੀ ਭਾਈਚਾਰੇ ਦਾ ਦਿਨ ਪ੍ਰਤੀ ਦਿਨ ਰੁਝਾਨ ਵਧਿਆ, ਉੱਥੇ ਰਾਜਨੀਤੀ ਵਿੱਚ ਵੀ ਮੱਲਾਂ ਮਾਰ ਰਹੇ ਹਨ।  ਸਮੁੱਚੇ ਪੰਜਾਬੀ ਭਾਈਚਾਰੇ ਦੇ ਬੱਚੇ ਹੁਣ ਉੱਚ ਵਿੱਦਿਆ ਪ੍ਰਾਪਤ ਕਰ ਚੰਗੇ ਅਹੁਦਿਆਂ ਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਹਨ।  ਇਸ ਦੇ ਨਾਲ-ਨਾਲ ਵਿਦੇਸ਼ੀ ਰਾਜਨੀਤੀ ਵਿੱਚ ਹਿੱਸਾ ਲੈਣਾ ਵੀ ਮਾਣ ਵਾਲੀ ਗੱਲ ਹੈ।
                     ਇਸੇ ਲੜੀ ਅਧੀਨ ਫਰਿਜ਼ਨੋ ਦੇ ਵਸਨੀਕ ਅਮਰੀਕਾ ਦੇ ਜਨਮੇਂ ਨੌਜਵਾਨ ਗੱਭਰੂ  ਨਵਕਰਨ ਸਿੰਘ ਗੁਰਮ, ਜਿਸ ਨੂੰ ਸਮੁੱਚੇ ਭਾਈਚਾਰੇ ਵਿੱਚ “ਨੈਵ ਗੁਰਮ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੋ ਇੱਥੋਂ ਦੀ ਕਾਨੂੰਨੀ ਵਿਦਿਆ ਵਿੱਚ ਗਰੈਜੂਏਟ ਹਨ ਅਤੇ ਭਾਈਚਾਰਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਦੇ ਆ ਰਹੇ ਹਨ। ਇਨ੍ਹਾਂ ਨੇ ਹੁਣ ਫਰਿਜ਼ਨੋ ਸਿਟੀ ਵਿੱਚ ਜੂਨ ਮਹੀਨੇ ਹੋਣ ਜਾ ਰਹੀ ਸਿਟੀ ਕੌਂਸਲ ਦੀ ਚੋਣ ਲੜਨੀ ਹੈ। ਜਿਸ ਲਈ ਸਮੁੱਚੇ ਭਾਈਚਾਰੇ ਨੇ ਰਲ ਇਕ ਫੰਡ ਇਕੱਤਰਤਾ ਕਲੋਵਸ ਸ਼ਹਿਰ ਵਿਖੇ ਕੀਤੀ। ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਨਾਲ ਸਬੰਧਤ ਪੰਜਾਬੀ ਭਾਈਚਾਰੇ ਅਤੇ ਅਮੈਰੀਕਨ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਹੋਰ ਸਹਿਯੋਗੀਆਂ ਨੇ ਸ਼ਿਰਕਤ ਕੀਤੀ। ਇਸ ਫੰਡ ਇਕੱਤਰਤਾ ਦੀ ਖਾਸ ਗੱਲ ਇਹ ਵੀ ਰਹੀ ਇਸ ਸਮੇਂ ਖਾਸ ਤੌਰ ਤੇ ਆਪਣੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਉਣ ਲਈ ਫਰਿਜ਼ਨੋ ਸ਼ਹਿਰ  ਦੇ ਮੇਅਰ ਜੈਰੀ ਡਾਇਰ ਅਤੇ ਸਿਟੀ ਕੌਂਸਲ ਦੇ ਮੈਂਬਰ ਹਾਜ਼ਰ ਸਨ।  ਇਸ ਮੌਕੇ ਹੋਰ ਵੀ ਬਹੁਤ ਸਾਰੇ ਬੁਲਾਰਿਆਂ ਨੇ ਨੈਵ ਗੁਰਮ ਦੀਆਂ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।
                    ਇਸ ਸਮੇਂ ਬੋਲਦੇ ਹੋਏ ਨੈਵ ਗੁਰਮ ਨੇ ਭਾਈਚਾਰੇ ਲਈਂ ਆਪਣੀਆ ਸੇਵਾਵਾਂ ਅਤੇ ਫਰਿਜ਼ਨੋ ਸ਼ਹਿਰ ਲਈ ਭਵਿੱਖ ਸਿਟੀ ਕੌਂਸਲ ਦੇ ਮੈਂਬਰ ਬਣਨ ਉਪਰੰਤ ਭਾਈਚਾਰਕ ਕਾਰਜਾਂ ਦਾ ਜ਼ਿਕਰ ਕੀਤਾ।  ਅੰਤ ਇਸ ਫੰਡ ਇਕੱਤਰਤਾ ਵਿੱਚ ਵੱਧ ਚੜ ਕੇ ਆਰਥਿਕ ਮਦਦ ਕਰਨ ਵਾਲੇ ਸਭ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ, ਸ਼ੁਰੂ ਹੋਣ ਜਾ ਰਹੀ ਚੋਣ ਮਹਿੰਮ ਵਿੱਚ ਸਹਿਯੋਗ ਦੀ ਮੰਗ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਫਰਿਜ਼ਨੋ ਸਿਟੀ ਪਲੈਨਿੰਗ ਬੋਰਡ ਮੈਂਬਰ ਗੁਰਦੀਪ ਸਿੰਘ ਸ਼ੇਰਗਿੱਲ ਨੇ ਬਾਖੂਬੀ ਕੀਤਾ। ਅੰਤ ਮੇਲ-ਮਿਲਾਪ ਅਤੇ ਚੋਣਾਂ ਲਈ ਸਹਿਯੋਗ ਦੇ ਵਾਅਦਿਆਂ ਦੇ ਨਾਲ-ਨਾਲ, ਚਾਹ-ਪਾਣੀ ਤੋਂ ਇਲਾਵਾ ਰਾਤਰੀ ਦੇ ਖਾਣੇ ਨਾਲ ਯਾਦਗਾਰੀ ਹੋ ਨਿਬੜਿਆ।

The post ਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਦੇ ਮੈਂਬਰ ਦੀ ਚੋਣ ਲਈ ਪੰਜਾਬੀ ਅਤੇ ਅਮੈਰੀਕਨ ਭਾਈਚਾਰੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ  appeared first on Sanjhi Soch Worldwide Newspaper.

Leave a Reply

Your email address will not be published. Required fields are marked *